Canada 'ਚ ਚੋਰ ਹੋਏ ਬੇਖ਼ੌਫ਼, ਇੱਕ ਮਹੀਨੇ 'ਚ ਕੀਤੀਆਂ ਇੰਨੀਆਂ ਗੱਡੀਆਂ ਚੋਰੀ |OneIndia Punjabi

2023-10-06 1

ਕੈਨੇਡਾ 'ਚ ਚੋਰ ਬੇਖ਼ੌਫ਼ ਹੋ ਗਏ ਹਨ | ਬਦਮਾਸ਼ਾਂ ਵਲੋਂ ਬਿਨਾਂ ਕਿਸੇ ਡਰ ਤੋਂ ਲਗਾਤਾਰ ਚੋਰੀਆਂ ਕੀਤੀਆਂ ਜਾ ਰਹੀਆਂ ਹਨ | ਦੱਸਦਈਏ ਕਿ ਮੀਡੀਆ ਰਿਪੋਰਟ ਮੁਤਾਬਿਕ ਸਤੰਬਰ ਮਹੀਨੇ 'ਚ ਬਰੈਂਪਟਨ ਤੇ ਮਿਸੀਸਾਗਾ 'ਚੋਂ ਲਗਭਗ 491 ਗੱਡੀਆਂ ਚੋਰੀ ਹੋਈਆਂ | ਜਿਨ੍ਹਾਂ 'ਚੋਂ 302 ਮਿਸੀਸਾਗਾ ਤੇ 189 ਬਰੈਂਪਟਨ ਤੋਂ ਚੋਰੀ ਹੋਈਆਂ | ਪੀਲ ਪੁਲਿਸ ਨੂੰ 30 ਸਤੰਬਰ ਤੱਕ ਇਨ੍ਹਾਂ ਚੋਰੀ ਹੋਈਆਂ ਗੱਡੀਆਂ 'ਚੋਂ ਸਿਰਫ਼ 6 ਗੱਡੀਆਂ ਹੀ ਲੱਭੀਆਂ ਹਨ | ਰਿਪੋਟਸ ਦੇ ਮੁਤਾਬਿਕ ਹਰ ਦਿਨ ਕਰੀਬ 16 ਗੱਡੀਆਂ ਚੋਰੀ ਹੁੰਦੀਆਂ ਹਨ | ਸੱਭ ਤੋਂ ਜ਼ਿਆਦਾ ਗੱਡੀਆਂ ਏਅਰਪੋਟ ਰੋਡ, ਸਿਟੀ ਸੈਂਟਰ ਡ੍ਰਾਈਵ ਗ੍ਰੇਟ ਲੇਕ ਰੋਡ ਤੇ ਟਰਮੀਨਲ ਰੋਡ ਤੋਂ ਚੋਰੀ ਕੀਤੀਆਂ ਜਾਂਦੀਆਂ ਹਨ |
.
Thieves in Canada have no fear, so many vehicles have been stolen in one month.
.
.
.
#canadanews #thivesnews #punjabnews

Videos similaires